Write this sentence in Punjabi on your whiteboard: I am fourteen years old.
ਮੈਂ ਚੌਦਾਂ ਸਾਲਾਂ ਦਾ ਹਾਂ (m) / ਦੀ ਹਾਂ (f) ।
Correct the two errors in this sentence and write it out correctly: ਮੇਰਾ ਪਿਤਾ ਜੀ ਬਹੁਤ ਗੁੱਸੇ ਵਾਲਾ ਹੈ।
ਮੇਰੇ ਪਿਤਾ ਜੀ ਬਹੁਤ ਗੁੱਸੇ ਵਾਲੇ ਹਨ।
Complete the sentence by speaking:
ਇੱਕ ਚੰਗੇ ਦੋਸਤ ਵਿੱਚ ______ ਗੁਣ ਹੋਣਾ ਚਾਹੀਦਾ ਹੈ ਕਿਉਂਕਿ...
Include an appropriate noun or adjective and then explain why!
What do these adjectives mean in English?
(a) ਹੁਸ਼ਿਆਰ (b) ਜ਼ਿੱਦੀ (c) ਸਹਿਣਸ਼ੀਲ
(a) Smart/Intelligent, (b) Stubborn, (c) Tolerant/Patient.
Read this sentence aloud with identify how the meaning shifts if you change ਹਾਂ to ਸੀ: ਮੈਂ ਆਮ ਤੌਰ 'ਤੇ ਆਪਣੇ ਫੈਸਲੇ ਖੁਦ ਲੈਂਦਾ/ਲੈਂਦੀ ਹਾਂ।
The meaning would become I used to make my own decisions.
Read the text: ਮੇਰੇ ਮਾਪੇ ਮੇਰੇ 'ਤੇ ਦਬਾਅ ਪਾਉਂਦੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਮੈਂ ਪ੍ਰੀਖਿਆਵਾਂ ਵਿੱਚ ਚੰਗੇ ਅੰਕ ਪ੍ਰਾਪਤ ਕਰਾਂ। What specific family conflict or issue is being described here?
My parents put pressure on me because they want me to get good marks in exams.
Translate this sentence into Punjabi: If my friend has a problem, I always help them.
ਜੇਕਰ ਮੇਰੇ ਦੋਸਤ ਨੂੰ ਕੋਈ ਮੁਸ਼ਕਲ/ਸਮੱਸਿਆ ਹੁੰਦੀ ਹੈ, ਤਾਂ ਮੈਂ ਹਮੇਸ਼ਾ ਉਸਦੀ ਮਦਦ ਕਰਦਾ/ਕਰਦੀ ਹਾਂ।
Translate the adjectives in the brackets to match the correct gender and numbers-
ਮੇਰੀਆਂ ਭੈਣਾਂ ਬਹੁਤ [funny] ਹਨ ਪਰ ਮੇਰੇ ਭਰਾ ਬਹੁਤ [quiet] ਹਨ।"
Say aloud.
funny = ਹਾਸੇ-ਮਜ਼ਾਕ ਵਾਲੀਆਂ
quiet = ਸ਼ਾਂਤ or ਚੁੱਪ-ਚਾਪ
Translate this sentence: ਜਦੋਂ ਮੈਂ ਛੋਟਾ ਸੀ, ਮੈਂ ਬਹੁਤ ਸ਼ਰਾਰਤੀ ਹੁੰਦਾ ਸੀ, ਪਰ ਹੁਣ ਮੈਂ ਬਹੁਤ ਗੰਭੀਰ ਵਿਅਕਤੀ ਹਾਂ।
When I was young, I used to be very naughty, but now I am a very serious person
Translate this sentence into Punjabi: I argue with my parents because they are too strict.
ਮੇਰੀ ਆਪਣੇ ਮਾਪਿਆਂ ਨਾਲ ਬਹਿਸ ਹੁੰਦੀ ਹੈ ਕਿਉਂਕਿ ਉਹ ਬਹੁਤ ਸਖ਼ਤ ਹਨ।
ਮੇਰਾ ਸਭ ਤੋਂ ਪੱਕਾ ਦੋਸਤ ਮੇਰਾ ਹਮਦਰਦ ਹੈ, ਪਰ ਕਦੇ-ਕਦੇ ਸਾਡੇ ਵਿਚਕਾਰ ਅਣਬਣ ਹੋ ਜਾਂਦੀ ਹੈ।
Read this sentence and identify the positive and negative aspects of the relationship.
Positive = The friend is a confidant/sympathiser (ਹਮਦਰਦ).
Negative = They occasionally have disagreements/rifts (ਅਣਬਣ).
Read the text and explain the two contrasting personality traits of the character's brother.
ਮੇਰਾ ਭਰਾ ਆਮ ਤੌਰ 'ਤੇ ਘਰ ਵਿੱਚ ਬਹੁਤ ਚੁੱਪ-ਚਾਪ ਰਹਿੰਦਾ ਹੈ, ਪਰ ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਹੁੰਦਾ ਹੈ, ਤਾਂ ਉਹ ਬਹੁਤ ਗੱਲੜੀ ਅਤੇ ਹਾਸੇ-ਮਜ਼ਾਕ ਵਾਲਾ ਬਣ ਜਾਂਦਾ ਹੈ।
Say one sentence about your relationship with your sibling using an adjective.
At home he is quiet but with friends he becomes talkative and funny.
Write 2 sentences about yourself in Punjabi on the whiteboard, you must include an opinion and adjective. Tenses and grammar must be correct!
Also, write this sentence out: In the future, I want to live abroad on my own.
ਭਵਿੱਖ ਵਿੱਚ, ਮੈਂ ਇਕੱਲਾ/ਇਕੱਲੀ ਵਿਦੇਸ਼ ਵਿੱਚ ਰਹਿਣਾ ਚਾਹੁੰਦਾ/ਚਾਹੁੰਦੀ ਹਾਂ।
ਤੁਹਾਡੇ ਮੁਤਾਬਕ, ਕੀ ਭਵਿੱਖ ਵਿੱਚ ਵਿਆਹ ਕਰਵਾਉਣਾ ਜ਼ਰੂਰੀ ਹੈ? ਕਿਉਂ ਜਾਂ ਕਿਉਂ ਨਹੀਂ?
Need to have used phrases like ਮੇਰੇ ਖ਼ਿਆਲ ਵਿੱਚ. or ਇਹ ਜ਼ਰੂਰੀ ਨਹੀਂ ਹੈ ਕਿਉਂਕਿ... to get opinions across. ;)
Speak for 30 seconds in Punjabi addressing how friends influence your life, explicitly incorporating the concept of peer pressure ਦੋਸਤਾਂ ਦਾ ਦਬਾਅ or ਸਾਥੀਆਂ ਦਾ ਦਬਾਅ.
Explain how friends can be supportive but also increase stress etc.
Imagine two people, a strict teacher and an easygoing laid back parent. Speak about them with a min. of 4 sentences, you must directly compare their personalities e.g. using phrases like ਕਿਤੇ ਵੱਧ (far more) or ...ਦੇ ਮੁਕਾਬਲੇ"(compared to...).
You should've said something along the lines of ਮੇਰੇ ਪਿਤਾ ਜੀ ਮੇਰੇ ਅਧਿਆਪਕ ਦੇ ਮੁਕਾਬਲੇ ਕਿਤੇ ਵੱਧ ਨਰਮ ਹਨ। and then explained why!
You have 30 seconds to monologue. Speak aloud in Punjabi to complete this prompt with an advanced description of your background: "ਮੈਂ ਆਮ ਤੌਰ 'ਤੇ.
Past, present and future tense required for marks! Opinions, adjectives and reasons needed!
It's up to me- whether to decide if you got it right ;)
ਹਾਲਾਂਕਿ ਮੇਰਾ ਪਰਿਵਾਰ ਮੇਰੇ ਤੋਂ ਆਪਣੇ ਛੋਟੇ ਭੈਣ-ਭਰਾਵਾਂ ਦੀ ਦੇਖਭਾਲ ਕਰਨ ਦੀ ਉਮੀਦ ਰੱਖਦਾ ਹੈ, ਪਰ ਜੇਕਰ ਮੈਂ ਕਾਮਯਾਬ ਹੋਣਾ ਚਾਹੁੰਦਾ/ਚਾਹੁੰਦੀ ਹਾਂ ਤਾਂ ਮੈਨੂੰ ਆਪਣੀ ਪੜ੍ਹਾਈ 'ਤੇ ਧਿਆਨ ਦੇਣਾ ਪਵੇਗਾ।
Read the text: ਮੇਰਾ ਦੋਸਤ ਉੱਪਰੋਂ-ਉੱਪਰੋਂ ਤਾਂ ਬਹੁਤ ਮਿੱਠਾ ਬਣਦਾ ਹੈ, ਪਰ ਪਿੱਠ ਪਿੱਛੇ ਮੇਰੀ ਨਿੰਦਿਆ ਕਰਦਾ ਹੈ। ਅਜਿਹੇ ਮਤਲਬੀ ਰਿਸ਼ਤੇ ਨਾਲੋਂ ਇਕੱਲੇ ਰਹਿਣਾ ਬਿਹਤਰ ਹੈ।
Identify the narrator's ultimate conclusion about this friendship and find the exact idiom used which explains how it was triggered.
It is better to be alone than to have a selfish relationship.
Idiom = the friend pretends to be sweet to their face but backbites/ criticises them behind their back.
Translate into Punjabi: Compared to my friends, the members of my family are far more traditional but incredibly supportive. Write out on the whiteboard.
ALSO - write 6 adjectives on the whiteboard, spellings must be correct and you must know their meanings!
ਮੇਰੇ ਦੋਸਤਾਂ ਦੇ ਮੁਕਾਬਲੇ, ਮੇਰੇ ਪਰਿਵਾਰ ਦੇ ਮੈਂਬਰ ਕਿਤੇ ਵੱਧ ਰਵਾਇਤੀ ਹਨ ਪਰ ਬਹੁਤ ਜ਼ਿਆਦਾ ਮਦਦਗਾਰ ਹਨ।