ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਲਗਭਗ ਕਿੰਨੀ ਸੀ?
9 ਸਾਲ
ਕਿਹੜੀ ਚੀਜ਼ ਟੁੱਟਣ ਤੋਂ ਬਾਅਦ ਹੀ ਵਰਤੀ ਜਾਂਦੀ ਹੈ?
ਅੰਡਾ
ਬੈਸੰਤਰ ਦੇ ਕੀ ਅਰਥ ਹਨ ?
ਅੱਗ
ਮਨੁੱਖ ਸਾਹ ਲੈਂਦੇ ਸਮੇਂ ਮੁੱਖ ਤੌਰ ’ਤੇ ਕਿਹੜੀ ਗੈਸ ਸਰੀਰ ਵਿੱਚ ਲੈਂਦਾ ਹੈ?
ਆਕਸੀਜਨ (Oxygen)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ ਤੋਂ ਇਲਾਵਾ ਸਭ ਤੋਂ ਵੱਧ ਬਾਣੀ ਕਿਸ ਭਗਤ ਦੀ ਹੈ?
ਭਗਤ ਕਬੀਰ ਜੀ
“ਅੱਖਾਂ ਵਿੱਚ ਘੱਟਾ ਪਾਉਣਾ” ਮੁਹਾਵਰੇ ਦਾ ਕੀ ਅਰਥ ਹੈ?
ਧੋਖਾ ਦੇਣਾ
ਬਿਲੋਵਨਾ ਸ਼ਬਦ ਦੇ ਕੀ ਭਾਵ ਹਨ ?
ਮਧਾਣੀ
ਸੂਰਜ ਦੇ ਸਭ ਤੋਂ ਨੇੜੇ ਗ੍ਰਹਿ ਦਾ ਨਾਮ?
ਬੁੱਧ (MERCURY)
ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣ ਕੇ ਕਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੇ ਸੰਪਰਕ ਵਿੱਚ ਆਏ?
ਬੀਬੀ ਅਮਰੋ ਜੀ ਤੋਂ ਗੁਰਬਾਣੀ ਸੁਣ ਕੇ
“ਜਿਥੇ ਦੀ ਖੋਤੀ, ਓਥੇ ਆ ਖਲੋਤੀ” ਕਦੋਂ ਵਰਤਿਆ ਜਾਂਦਾ ਹੈ?
ਜਦੋਂ ਕੋਈ ਵਿਅਕਤੀ ਮੁੜ ਉਸੇ ਹਾਲਤ ਵਿੱਚ ਆ ਜਾਵੇ ਜਿੱਥੋਂ ਚੱਲਿਆ ਸੀ।
ਮੁੰਦ ਦੇਣ ਤੋਂ ਇਲਾਵਾ ਮੁੰਦਾਵਣੀ ਦੇ ਕੀ ਅਰਥ ਹਨ ?
ਬੁਝਾਰਤ
ਪਾਣੀ ਦਾ ਜਮਣ ਦਾ ਤਾਪਮਾਨ Celsius ਵਿੱਚ ਕਿੰਨਾ ਹੈ?
0°C
ਸੱਜਣ ਠੱਗ ਨੂੰ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਸੀ ?
ਤੇਰਾ ਨਾਮ ਤਾਂ ਸੱਜਣ ਹੈ, ਕੀ ਤੂੰ ਕੰਮ ਵੀ ਸੱਜਣਾਂ ਵਾਲੇ ਕਰਦਾ ਹੈ ?
ਇੱਕ ਪਰਿਵਾਰ ਵਿੱਚ 2 ਪਿਓ ਅਤੇ 2 ਪੁੱਤਰ ਹਨ, ਪਰ ਓਹਨਾਂ ਦੀਆਂ ਘਰਵਾਲੀਆਂ 4 ਨਹੀਂ ਹਨ, ਪਰ ਸਾਰੇ ਮਰਦ ਸ਼ਾਦੀਸ਼ੁਦਾ ਹਨ, ਕੁੱਲ ਕਿੰਨੇ ਆਦਮੀ ਹਨ?
3
ਮਾਇਆ ਤੇ ਮਇਆ ਦੇ ਵਿੱਚ ਕੀ ਅੰਤਰ ਹੈ ?
ਮਾਇਆ : ਜਿਹੜੀ ਚੀਜ਼ ਰੱਬ ਤੋਂ ਤੋੜ ਦਵੇ
ਮਇਆ : ਕਿਰਪਾ
ਅੱਖ ਦੇ ਕਿਹੜੇ ਹਿੱਸੇ ਦਾ ਆਕਾਰ ਰੌਸ਼ਨੀ ਦੇ ਅਨੁਸਾਰ ਬਦਲਦਾ ਹੈ?
ਪੁਤਲੀ (pupil)
ਭਾਈ ਮਰਦਾਨਾ ਜੀ ਨੂੰ ਰਬਾਬ ਖਰੀਦਣ ਲਈ ਮਾਇਆ ਕਿਸ ਨੇ ਦਿੱਤੀ ਸੀ ਅਤੇ ਫਿਰ ਕਿਸ ਕੋਲੋਂ ਰਬਾਬ ਖਰੀਦੀ ਸੀ ?
ਮਾਇਆ ਬੇਬੇ ਨਾਨਕੀ ਜੀ ਨੇ ਦਿੱਤੀ ਸੀ ਅਤੇ ਭਾਈ ਫਿਰੰਦਾ ਜੀ ਕੋਲੋਂ ਰਬਾਬ ਖਰੀਦੀ ਸੀ
ਤੁਹਾਡੇ ਜਵਾਈ ਦੇ ਵੱਡੇ ਭਰਾ ਦੀ ਘਰਵਾਲੀ ਦੀ ਦਰਾਣੀ ਦੀ ਭੂਆ ਦੀ ਮਾਂ, ਤੁਹਾਡੀ ਕੀ ਲੱਗੀ ?
ਸੱਸ
ਖਾਲੀ ਥਾਂ ਭਰੋ (ਸ਼ੁੱਧ ਉਚਾਰਨ ):
ਬੇਦ ਪੁਰਾਨ ਸਿੰਮ੍ਰਿਤਿ _____
ਸੁਧਾ + ਖਿ +ਅਰ
ਮਨੁੱਖੀ ਸਰੀਰ ਵਿੱਚ ਸਭ ਤੋਂ ਵੱਡਾ ਅੰਗ ਕਿਹੜਾ ਹੈ?
ਚਮੜੀ