Riddles
Canadian Sikh History
Sikh History
Punjabi Maa Boli
Khalsa Raj
100

ਚਿਟੀ ਕੁੱਕੜੀ, ਚਿਟੇ ਪੈਰ, ਚੱਲ ਮੇਰੀ ਕੁੱਕੜੀ ਸ਼ਹਿਰੋ ਸ਼ਹਿਰ?

ਰੁਪਇਆ

100

ਕੈਨੇਡਾ ਵਿਚ ਪਹਿਲੇ ਗਰੁਦੁਆਰਾ ਸਾਹਿਬ ਕਿਥੇ ਅਤੇ ਕਦੋਂ ਸਥਾਪਤ ਹੋਏ ਸਨ?

ਐਬਸਫੋਰਡ ਵਿਖੇ 1908 ਵਿਚ।

100

ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਕਿੰਨੇ ਸਾਲ ਸੇਵਾ ਕੀਤੀ?

12 ਸਾਲ

100

ਲੌਢਾ ਵੇਲਾ ਕਿਸ ਸਮੇਂ ਨੂੂੰ ਕਿਹਾ ਜਾਂਦਾ ਹੈ?

ਦੁਪਹਿਰ ਤੋਂ ਬਾਅਦ ਦਾ ਸਮਾਂ

100

ਸਿੱਖ ਰਾਜ ਦੇ ਦੌਰਾਨ ਲਾਹੌਰ ਵਿੱਚ ਬਣੀ ਮਸ਼ਹੂਰ ਇਮਾਰਤ ਦਾ ਨਾਮ ਦੱਸੋ ਜੋ ਅੱਜ ਵੀ ਮੌਜੂਦ ਹੈ?

ਹਜ਼ੂਰੀ ਬਾਗ ਦਰਬਾਰ

200

ਸਾਉਣ ਭਾਦੋਂ ਇਕੋ ਰੁੱਤ, ਦੋ ਬੁੜੀਆਂ  ਦੀ ਇਕੋ ਗੁੱਤ?

ਪੀਂਘ

200

ਕੈਨੇਡਾ ਵਿਚ ਆਉਣ ਵਾਲਾ ਪਹਿਲਾ ਸਿੱਖ ਕੌਣ ਸੀ?

ਸਰਦਾਰ ਕੇਸਰ ਸਿੰਘ (ਮੇਜਰ ਬ੍ਰਿਟਿਸ਼ ਆਰਮੀ

200

ਬੀਬੀ ਭਾਨੀ ਜੀ ਦਾ ਕਿਹੜੇ- ਕਿਹੜੇ  ਗੁਰੂ ਸਾਹਿਬਾਨ ਨਾਲ ਰਿਸ਼ਤਾ ਸੀ ਅਤੇ ਕਿਹੜਾ ਰਿਸ਼ਤਾ ਸੀ?

ਬੀਬੀ ਭਾਨੀ ਗੁਰੂ ਅਮਰਦਾਸ ਜੀ ਦੇ ਸਪੁੱਤਰੀ ਸਨ।

    ਗੁਰੂ ਰਾਮਦਾਸ ਜੀ ਦੇ ਮਹਿਲ ਸਨ।

    ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਸਨ।

200

ਬਾਰ ਦਾ ਇਲਾਕਾ ਕਿਸਨੂੰ ਕਿਹਾ ਜਾਂਦਾ  ਰਿਹਾ ਹੈ?

ਝਨਾ ਅਤੇ ਜਿਹਲਮ ਵਿਚਕਾਰਲਾ ਇਲਾਕਾ

200

ਮਹਾਰਾਜਾ ਰਣਜੀਤ ਸਿੰਘ ਨੇ ਕੋਹਿਨੂਰ ਹੀਰਾ ਕਿਥੋਂ ਪ੍ਰਾਪਤ ਕੀਤਾ ਸੀ?

ਦਿਲੀ ਦੇ ਸ਼ਾਹ ਸ਼ੁਜਾ ਤੋਂ ਮਹਿਮਾਨਨਿਵਾਜ਼ੀ ਦੇ ਬਦਲੇ ਮਿਲਿਆ ਸੀ।

300

ਇਕ ਰੁੱਖ ਤੇ ਬਾਰਾਂ ਡਾਲ, ਤੀਹ - ਤੀਹ ਪੱਤਰ ਟਾਹਣੀ ਨਾਲ?

ਇਕ ਸਾਲ ਬਾਰਾਂ ਮਹੀਨੇ ਤੀਹ ਦਿਨ

300

ਪਹਿਲੇ ਸਿੱਖ  ਪਰਵਾਸੀ (ਇਮੀਗਰੇਂਟਸ) ਕੈਨੇਡਾ ਵਿਚ ਕੀ ਕੰਮ ਕਰਦੇ ਸਨ?

ਰੇਲਵੇ ਵਿਚ

ਲੰਬਰ ਮਿਲਜ਼ ( Lumber mills)

ਖੇਤੀਬਾੜੀ  ਵਿਚ ਸਹਾਇਕ ਵਜੋਂ ਕੰਮ

300

ਭਾਈ ਗੁਰਦਾਸ ਜੀ ਦਾ ਬੀਬੀ ਭਾਨੀ ਨਾਲ ਕੀ ਰਿਸ਼ਤਾ ਸੀ?

ਭਾਈ ਗੁਰਦਾਸ ਜੀ ਬੀਬੀ ਭਾਨੀ ਜੀ ਦੇ ਚਾਚਾ ਜੀ  ਦੇ ਸਪੁੱਤਰ ਸਨ।

300

ਗਰਮ ਰੇਤ ਵਿਚ ਭੱਠੀ ਤੇ ਭੁੰਨੇ ਦਾਣਿਆਂ ਨੂੰ ਕੀ ਕਿਹਾ ਜਾਂਦਾ ਹੈ?

ਪਰਾਗਾ/ਪਰਾਗਣਾ

300

ਮਹਾਰਾਜਾ ਰਣਜੀਤ ਸਿੰਘ ਦਾ ਸਬੰਧ ਕਿਸ ਮਿਸਲ ਨਾਲ ਸੀ ਅਤੇ ਉਸ ਦੀ ਸਥਾਪਨਾ ਕਿਸ ਨੇ ਕੀਤੀ ਸੀ?

 ਮਹਾਰਾਜਾ ਰਣਜੀਤ ਸਿੰਘ ਦਾ ਸਬੰਧ ਸ਼ੁਕਰਚੱਕੀਆ ਮਿਸਲ ਨਾਲ  ਸੀ ਅਤੇ ਇਸਦੀ ਸਥਾਪਨਾ ਸਰਦਾਰ ਚੜ੍ਹਤ ਸਿੰਘ ਨੇ ਕੀਤੀ ਸੀ।

400

ਇਕ ਰਾਣੀ ਦੀ ਬੁੱਝੋ ਕਹਾਣੀ, ਅੱਖਾਂ ਚੋਂ ਉਹਦੇ ਵਗਦਾ ਪਾਣੀ?

ਮੋਮਬੱਤੀ

400

ਕਿਹੜੇ ਸਾਲ ਸਿੱਖਾਂ ਨੂੰ ਕੈਨੇਡਾ ਵਿੱਚ ਵੋਟ ਪਾਉਣ ਦਾ ਹੱਕ ਮਿਲਿਆ ਸੀ?

1947

400

ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰਾਂ ਅਤੇ ਸਪੁੱਤਰੀ ਦੇ ਨਾਮ ਕੀ ਸਨ?

ਬਾਬਾ ਗੁਰਦਿੱਤਾ ਜੀ
ਬਾਬਾ ਸੂਰਜ ਮੱਲ ਜੀ
ਬਾਬਾ ਅਨੀ ਰਾਏ ਜੀ
ਬਾਬਾ ਅਟੱਲ ਰਾਏ ਜੀ
ਗੁਰੂ ਤੇਗ ਬਹਾਦਰ ਜੀ
 ਬੀਬੀ ਵੀਰੋ ਜੀ

400

ਪੰਜਾਬ ਕਿਸ ਭਾਸ਼ਾ ਦਾ ਸ਼ਬਦ ਹੈ ?

ਫਾਰਸੀ ਭਾਸ਼ਾ ਦਾ

400

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਿੰਨੀਆਂ  ਮਿਸਲਾਂ ਸਨ?   ਉਹਨਾਂ ਦੇ ਕੀ ਨਾਮ ਸਨ?

12 ਮਿਸਲਾਂ ਸਨ ਅਤੇ ਉਹਨਾਂ ਦੇ ਨਾਮ ਸਨ-

  1. ਰਾਮਗੜ੍ਹੀਆ ਮਿਸਲ

  2. ਕਨ੍ਹਈਆ ਮਿਸਲ

  3. ਭੰਗੀ ਮਿਸਲ

  4. ਆਹਲੂਵਾਲੀਆ ਮਿਸਲ

  5. ਸ਼ੁਕਰਚੱਕੀਆ ਮਿਸਲ

  6. ਨਕੱਈ ਮਿਸਲ

  7. ਡੱਲੇਵਾਲੀਆ 

  8. ਨਿਸ਼ਾਨਵਾਲੀਆ

  9. ਕਰੋੜਸਿੰਘੀਆ

  10. ਫੂਲਕੀਆ

  11. ਫੈਜ਼ਲਪੁਰੀਆ ਮਿਸਲ

  12. ਮਿਸਲ ਸ਼ਹੀਦਾਂ ਜਾਂ ਨਿਹੰਗਾਂ

500

ਵਾਹ ਉਏ ਰੱਬਾ ਤੇਰੇ ਕੰਮ, ਬਾਹਰ ਹੱਡੀਆਂ, ਅੰਦਰ ਚੰਮ?

ਕੱਛੂ

500

ਹੌਂਗ ਕਾਂਗ ਤੋਂ ਰਵਾਨਾ ਹੋਣ ਤੋਂ ਪਹਿਲਾਂ ਕੋਮਾਗਾਟਾ ਮਾਰੂ ਦਾ ਨਾਮ ਕੀ ਰੱਖਿਆ ਗਿਆ ਸੀ?

ਗੁਰੂ ਨਾਨਕ ਜਹਾਜ਼

500

ਬਾਬਾ ਬੁੱਢਾ ਜੀ ਨੇ ਕਿੰਨੇ ਗੁਰੂ ਸਾਹਿਬਾਨ ਜੀ ਦੀ ਸੇਵਾ ਕੀਤੀ?

6 ਗੁਰੂ ਸਾਹਿਬਾਨ ਜੀ ਦੀ

500

“ਘੜੀ ਤੋਲਾ, ਘੜੀ ਮਾਸਾ “ ਮੁਹਾਵਰੇ ਦਾ ਕੀ ਅਰਥ ਹੈ?

ਜ਼ੁਬਾਨ ਦਾ ਕੱਚਾ ਹੋਣਾ

500

ਮਹਾਰਾਜਾ ਰਣਜੀਤ ਸਿੰਘ ਦੀ ਸਿੱਖਿਆ ਸੰਬੰਧੀ ਫ਼ਲਸਫ਼ਾ ਕੀ ਸੀ?

ਲੋਕਾਂ ਨੂੰ ਵਿਦਿਆ ਰਾਹੀਂ ਸਮਰੱਥ ਬਣਾਉਣਾ — ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤ ਨਾਲ ਸਬੰਧਤ ਹੋਣ। ਉਨ੍ਹਾਂ ਦੀ ਸਿੱਖਿਆ ਪ੍ਰਣਾਲੀ ਨੇ ਸਮਾਜਿਕ ਭਲਾਈ, ਹਰ ਭਾਈਚਾਰੇ ਲਈ ਸਨਮਾਨ ਅਤੇ ਧਰਮ ਨਿਰਪੇਖ਼ ਸਿੱਖਿਆ ਦੇ ਪ੍ਰਚਾਰ ਨੂੰ ਮਹੱਤਵ ਦਿੱਤਾ।