ਘਰ
ਸਾਡੇ ਘਰ ਵਿਚ ਤਿੰਨ ਕਮਰੇ ਹਨ
ਸਕੂਲ
ਮੇਰੇ ਸਕੂਲ ਦਾ ਨੇ ___ ਹੈ
ਦੁਕਾਨ
ਮੈਂ ਦੁਕਾਨ ਤੋਂ ਕਿਤਾਬ ਖਰੀਦੀ
ਸਮੋਸਾ
ਸਮੋਸਾ ਗਰਮ ਕਰ ਕੇ ਖਾ ਲਵੋ
ਜਹਾਜ਼
ਹਵਾਈ ਜਹਾਜ਼ ਹਵਾ ਵਿਚ ਉਡਦਾ ਹੈ
ਰਸੋਈ
ਸਾਡੀ ਰਸੋਈ ਘਰ ਦੇ ਵਿਚਕਾਰ ਹੈ
ਕਿਤਾਬ
ਮੇਰੇ ਕੋਲ ਇੱਕ ਵੱਡੀ ਲਾਲ ਕਿਤਾਬ ਹੈ
ਸਮਾਨ
ਮੈਂ ਦੁਕਾਨ ਤੋਂ ਸਮਾਨ ਖਰੀਦਦਾ ਹਾਂ
ਲੱਡੂ
ਮੈਨੂੰ ਮੋਤੀਚੂਰ ਦੇ ਲੱਡੂ ਬਹੁਤ ਪਸੰਦ ਹਨ
ਬੱਸ
ਅਸੀਂ ਬੱਸ ਵਿੱਚ ਸਕੂਲ ਜਾਂਦੇ ਹਾਂ
ਬਗੀਚਾ
ਸਾਡੇ ਘਰ ਦੇ ਅੱਗੇ ਸੋਹਣਾ ਬਗੀਚਾ ਹੈ
ਅਧਿਆਪਕ
ਮੈਨੂੰ ਮੇਰਾ ਪੰਜਾਬੀ ਅਧਿਆਪਕ ਪਸੰਦ ਨਹੀਂ ਹੈ
ਸਬਜ਼ੀ
ਅਸੀਂ ਦੁਕਾਨ ਤੋਂ ਤਾਜ਼ੀ ਸਬਜ਼ੀ ਖਰੀਦੀ
ਆਟਾ
ਆਟਾ ਗੁੰਨਣਾ ਔਖਾ ਕੰਮ ਹੈ
ਹਵਾਈ-ਅੱਡਾ
ਹਵਾਈ-ਅੱਡਾ ਬਹੁਤ ਭੀੜ ਵਾਲੀ ਥਾਂ ਹੁੰਦੀ ਹੈ
ਬਿਸਤਰਾ
ਮੇਰਾ ਬਿਸਤਰਾ ਬਹੁਤ ਨਰਮ ਅਤੇ ਨਿੱਘਾ ਹੈ
ਗਣਿਤ
ਦਸਵੀਂ ਦਾ ਗਣਿਤ ਬਹੁਤ ਆਸਾਨ ਹੈ
ਕਾਰੋਬਾਰ
ਮੇਰੇ ਚਾਚਾ ਜੀ ਕੱਪੜੇ ਦਾ ਕਾਰੋਬਾਰ ਕਰਦੇ ਹਨ
ਢਾਬਾ
ਹਫ਼ਤੇ ਵਿੱਚ ਇੱਕ ਵਾਰ ਅਸੀਂ ਢਾਬੇ 'ਤੇ ਖਾਣਾ ਖਾਣ ਜਾਂਦੇ ਹਾਂ
ਸੀਟ
ਰੇਲ ਵਿਚ ਭੀੜ ਸੀ ਇਸ ਲਈ ਮੈਨੂੰ ਸੀਟ ਨਹੀਂ ਮਿਲੀ
ਗੁਸਲਖਾਨਾ
ਸਾਡੇ ਗੁਸਲਖਾਨੇ ਵਿਚ ਨਹਾਉਂਣ ਲਈ ਵੱਡਾ ਖੁਰਾ ਹੈ
ਪ੍ਰਯੋਗਸ਼ਾਲਾ
ਅਸੀਂ ਪ੍ਰਯੋਗਸ਼ਾਲਾ ਵਿੱਚ ਵਿਗਿਆਨ ਦੇ ਪ੍ਰਯੋਗ ਕਰਦੇ ਹਾਂ
ਦੁਕਾਨਦਾਰ
ਦੁਕਾਨਦਾਰ ਨੇ ਸਾਡੇ ਤੋਂ ਬੈਗਾਂ ਦੇ ਪੈਸੇ ਨਹੀਂ ਲਏ
ਤੰਦੂਰ
ਤੰਦੂਰ ਵਿੱਚ ਕੁਝ ਪਕਾਉਣ ਲਈ ਪਹਿਲਾਂ ਅੱਗ ਬਾਲਣੀ ਪੈਂਦੀ ਹੈ
ਛੁੱਟੀਆਂ
ਛੁੱਟੀਆਂ ਦੌਰਾਨ ਅਸੀਂ ਸ਼ਹਿਰ ਦੇ ਇੱਕ ਵੱਡੇ ਹੋਟਲ ਵਿੱਚ ਠਹਿਰੇ