ਚਿਟੀ ਕੁੱਕੜੀ, ਚਿਟੇ ਪੈਰ, ਚੱਲ ਮੇਰੀ ਕੁੱਕੜੀ ਸ਼ਹਿਰੋ ਸ਼ਹਿਰ?
ਰੁਪਇਆ
ਕੈਨੇਡਾ ਵਿਚ ਪਹਿਲੇ ਗਰੁਦੁਆਰਾ ਸਾਹਿਬ ਕਿਥੇ ਅਤੇ ਕਦੋਂ ਸਥਾਪਤ ਹੋਏ ਸਨ?
ਐਬਸਫੋਰਡ ਵਿਖੇ 1908 ਵਿਚ।
ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਕਿੰਨੇ ਸਾਲ ਸੇਵਾ ਕੀਤੀ?
12 ਸਾਲ
ਲੌਢਾ ਵੇਲਾ ਕਿਸ ਸਮੇਂ ਨੂੂੰ ਕਿਹਾ ਜਾਂਦਾ ਹੈ?
ਦੁਪਹਿਰ ਤੋਂ ਬਾਅਦ ਦਾ ਸਮਾਂ
ਸਿੱਖ ਰਾਜ ਦੇ ਦੌਰਾਨ ਲਾਹੌਰ ਵਿੱਚ ਬਣੀ ਮਸ਼ਹੂਰ ਇਮਾਰਤ ਦਾ ਨਾਮ ਦੱਸੋ ਜੋ ਅੱਜ ਵੀ ਮੌਜੂਦ ਹੈ?
ਹਜ਼ੂਰੀ ਬਾਗ ਦਰਬਾਰ
ਸਾਉਣ ਭਾਦੋਂ ਇਕੋ ਰੁੱਤ, ਦੋ ਬੁੜੀਆਂ ਦੀ ਇਕੋ ਗੁੱਤ?
ਪੀਂਘ
ਕੈਨੇਡਾ ਵਿਚ ਆਉਣ ਵਾਲਾ ਪਹਿਲਾ ਸਿੱਖ ਕੌਣ ਸੀ?
ਸਰਦਾਰ ਕੇਸਰ ਸਿੰਘ (ਮੇਜਰ ਬ੍ਰਿਟਿਸ਼ ਆਰਮੀ
ਬੀਬੀ ਭਾਨੀ ਜੀ ਦਾ ਕਿਹੜੇ- ਕਿਹੜੇ ਗੁਰੂ ਸਾਹਿਬਾਨ ਨਾਲ ਰਿਸ਼ਤਾ ਸੀ ਅਤੇ ਕਿਹੜਾ ਰਿਸ਼ਤਾ ਸੀ?
ਬੀਬੀ ਭਾਨੀ ਗੁਰੂ ਅਮਰਦਾਸ ਜੀ ਦੇ ਸਪੁੱਤਰੀ ਸਨ।
ਗੁਰੂ ਰਾਮਦਾਸ ਜੀ ਦੇ ਮਹਿਲ ਸਨ।
ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਸਨ।
ਬਾਰ ਦਾ ਇਲਾਕਾ ਕਿਸਨੂੰ ਕਿਹਾ ਜਾਂਦਾ ਰਿਹਾ ਹੈ?
ਝਨਾ ਅਤੇ ਜਿਹਲਮ ਵਿਚਕਾਰਲਾ ਇਲਾਕਾ
ਮਹਾਰਾਜਾ ਰਣਜੀਤ ਸਿੰਘ ਨੇ ਕੋਹਿਨੂਰ ਹੀਰਾ ਕਿਥੋਂ ਪ੍ਰਾਪਤ ਕੀਤਾ ਸੀ?
ਦਿਲੀ ਦੇ ਸ਼ਾਹ ਸ਼ੁਜਾ ਤੋਂ ਮਹਿਮਾਨਨਿਵਾਜ਼ੀ ਦੇ ਬਦਲੇ ਮਿਲਿਆ ਸੀ।
ਇਕ ਰੁੱਖ ਤੇ ਬਾਰਾਂ ਡਾਲ, ਤੀਹ - ਤੀਹ ਪੱਤਰ ਟਾਹਣੀ ਨਾਲ?
ਇਕ ਸਾਲ ਬਾਰਾਂ ਮਹੀਨੇ ਤੀਹ ਦਿਨ
ਪਹਿਲੇ ਸਿੱਖ ਪਰਵਾਸੀ (ਇਮੀਗਰੇਂਟਸ) ਕੈਨੇਡਾ ਵਿਚ ਕੀ ਕੰਮ ਕਰਦੇ ਸਨ?
ਰੇਲਵੇ ਵਿਚ
ਲੰਬਰ ਮਿਲਜ਼ ( Lumber mills)
ਖੇਤੀਬਾੜੀ ਵਿਚ ਸਹਾਇਕ ਵਜੋਂ ਕੰਮ
ਭਾਈ ਗੁਰਦਾਸ ਜੀ ਦਾ ਬੀਬੀ ਭਾਨੀ ਨਾਲ ਕੀ ਰਿਸ਼ਤਾ ਸੀ?
ਭਾਈ ਗੁਰਦਾਸ ਜੀ ਬੀਬੀ ਭਾਨੀ ਜੀ ਦੇ ਚਾਚਾ ਜੀ ਦੇ ਸਪੁੱਤਰ ਸਨ।
ਗਰਮ ਰੇਤ ਵਿਚ ਭੱਠੀ ਤੇ ਭੁੰਨੇ ਦਾਣਿਆਂ ਨੂੰ ਕੀ ਕਿਹਾ ਜਾਂਦਾ ਹੈ?
ਪਰਾਗਾ/ਪਰਾਗਣਾ
ਮਹਾਰਾਜਾ ਰਣਜੀਤ ਸਿੰਘ ਦਾ ਸਬੰਧ ਕਿਸ ਮਿਸਲ ਨਾਲ ਸੀ ਅਤੇ ਉਸ ਦੀ ਸਥਾਪਨਾ ਕਿਸ ਨੇ ਕੀਤੀ ਸੀ?
ਮਹਾਰਾਜਾ ਰਣਜੀਤ ਸਿੰਘ ਦਾ ਸਬੰਧ ਸ਼ੁਕਰਚੱਕੀਆ ਮਿਸਲ ਨਾਲ ਸੀ ਅਤੇ ਇਸਦੀ ਸਥਾਪਨਾ ਸਰਦਾਰ ਚੜ੍ਹਤ ਸਿੰਘ ਨੇ ਕੀਤੀ ਸੀ।
ਇਕ ਰਾਣੀ ਦੀ ਬੁੱਝੋ ਕਹਾਣੀ, ਅੱਖਾਂ ਚੋਂ ਉਹਦੇ ਵਗਦਾ ਪਾਣੀ?
ਮੋਮਬੱਤੀ
ਕਿਹੜੇ ਸਾਲ ਸਿੱਖਾਂ ਨੂੰ ਕੈਨੇਡਾ ਵਿੱਚ ਵੋਟ ਪਾਉਣ ਦਾ ਹੱਕ ਮਿਲਿਆ ਸੀ?
1947
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰਾਂ ਅਤੇ ਸਪੁੱਤਰੀ ਦੇ ਨਾਮ ਕੀ ਸਨ?
ਬਾਬਾ ਗੁਰਦਿੱਤਾ ਜੀ
ਬਾਬਾ ਸੂਰਜ ਮੱਲ ਜੀ
ਬਾਬਾ ਅਨੀ ਰਾਏ ਜੀ
ਬਾਬਾ ਅਟੱਲ ਰਾਏ ਜੀ
ਗੁਰੂ ਤੇਗ ਬਹਾਦਰ ਜੀ
ਬੀਬੀ ਵੀਰੋ ਜੀ
ਪੰਜਾਬ ਕਿਸ ਭਾਸ਼ਾ ਦਾ ਸ਼ਬਦ ਹੈ ?
ਫਾਰਸੀ ਭਾਸ਼ਾ ਦਾ
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਿੰਨੀਆਂ ਮਿਸਲਾਂ ਸਨ? ਉਹਨਾਂ ਦੇ ਕੀ ਨਾਮ ਸਨ?
12 ਮਿਸਲਾਂ ਸਨ ਅਤੇ ਉਹਨਾਂ ਦੇ ਨਾਮ ਸਨ-
ਰਾਮਗੜ੍ਹੀਆ ਮਿਸਲ
ਕਨ੍ਹਈਆ ਮਿਸਲ
ਭੰਗੀ ਮਿਸਲ
ਆਹਲੂਵਾਲੀਆ ਮਿਸਲ
ਸ਼ੁਕਰਚੱਕੀਆ ਮਿਸਲ
ਨਕੱਈ ਮਿਸਲ
ਡੱਲੇਵਾਲੀਆ
ਨਿਸ਼ਾਨਵਾਲੀਆ
ਕਰੋੜਸਿੰਘੀਆ
ਫੂਲਕੀਆ
ਫੈਜ਼ਲਪੁਰੀਆ ਮਿਸਲ
ਮਿਸਲ ਸ਼ਹੀਦਾਂ ਜਾਂ ਨਿਹੰਗਾਂ
ਵਾਹ ਉਏ ਰੱਬਾ ਤੇਰੇ ਕੰਮ, ਬਾਹਰ ਹੱਡੀਆਂ, ਅੰਦਰ ਚੰਮ?
ਕੱਛੂ
ਹੌਂਗ ਕਾਂਗ ਤੋਂ ਰਵਾਨਾ ਹੋਣ ਤੋਂ ਪਹਿਲਾਂ ਕੋਮਾਗਾਟਾ ਮਾਰੂ ਦਾ ਨਾਮ ਕੀ ਰੱਖਿਆ ਗਿਆ ਸੀ?
ਗੁਰੂ ਨਾਨਕ ਜਹਾਜ਼
ਬਾਬਾ ਬੁੱਢਾ ਜੀ ਨੇ ਕਿੰਨੇ ਗੁਰੂ ਸਾਹਿਬਾਨ ਜੀ ਦੀ ਸੇਵਾ ਕੀਤੀ?
6 ਗੁਰੂ ਸਾਹਿਬਾਨ ਜੀ ਦੀ
“ਘੜੀ ਤੋਲਾ, ਘੜੀ ਮਾਸਾ “ ਮੁਹਾਵਰੇ ਦਾ ਕੀ ਅਰਥ ਹੈ?
ਜ਼ੁਬਾਨ ਦਾ ਕੱਚਾ ਹੋਣਾ
ਮਹਾਰਾਜਾ ਰਣਜੀਤ ਸਿੰਘ ਦੀ ਸਿੱਖਿਆ ਸੰਬੰਧੀ ਫ਼ਲਸਫ਼ਾ ਕੀ ਸੀ?
ਲੋਕਾਂ ਨੂੰ ਵਿਦਿਆ ਰਾਹੀਂ ਸਮਰੱਥ ਬਣਾਉਣਾ — ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤ ਨਾਲ ਸਬੰਧਤ ਹੋਣ। ਉਨ੍ਹਾਂ ਦੀ ਸਿੱਖਿਆ ਪ੍ਰਣਾਲੀ ਨੇ ਸਮਾਜਿਕ ਭਲਾਈ, ਹਰ ਭਾਈਚਾਰੇ ਲਈ ਸਨਮਾਨ ਅਤੇ ਧਰਮ ਨਿਰਪੇਖ਼ ਸਿੱਖਿਆ ਦੇ ਪ੍ਰਚਾਰ ਨੂੰ ਮਹੱਤਵ ਦਿੱਤਾ।